
News
ਕੈਪਟਨ ਸਾਬ ਗੱਲਾਂ ਦਾ ਕੜਾਹ ਬਨਾਉਣਾ ਬੰਦ ਕਰੋ, ਪੂਰੇ ਕੀਤੇ 100 ਵਾਅਦੀਆਂ ਦੀ ਲਿਸਟ ਜਾਰੀ ਕਰੋ : ਸਾਂਪਲਾ
ਕੈਪਟਨ ਸਾਬ ਗੱਲਾਂ ਦਾ ਕੜਾਹ ਬਨਾਉਣਾ ਬੰਦ ਕਰੋ, ਪੂਰੇ ਕੀਤੇ 100 ਵਾਅਦੀਆਂ ਦੀ ਲਿਸਟ ਜਾਰੀ ਕਰੋ : ਸਾਂਪਲਾ
ਚੰਡੀਗੜ•, 19 ਦਸੰਬਰ ( )- ਨਾ ਤਾਂ ਮੇਰਾ ਬਿਆਨ ਗੁਮਰਾਹਕੁੰਨ ਕਰਨ ਵਾਲਾ ਹੈ ਅਤੇ ਨਾ ਹੀ ਸਿਆਸਤ ਤੋਂ ਪ੍ਰੇਰਿਤ, ਮੈਂ ਅੱਜ ਵੀ ਆਪਣੇ ਬਿਆਨ ‘ਤੇ ਕਾਇਮ ਹਾਂ ਅਤੇ ਦੁਬਾਰਾ ਕੈਪਟਨ ਸਾਬ ਨੂੰ ਚੇਲੈਂਜ਼ ਕਰਦਾ ਹਾਂ ਕਿ ਤੁਹਾਡੇ ਸ਼ਾਸਨ ਦੇ 9 ਮਹੀਨੇ ਪੂਰੇ ਹੋ ਗਏ ਹਨ, ਦੱਸੋਂ ਕਿਹੜਾ ਵੀ ਇਕ ਚੋਣ ਵਾਅਦਾ ਤੁਸੀਂ ਚੋਣ ਮਨੋਰਥ ਪੱਤਰ ਮੁਤਾਬਿਕ ਪੂਰਾ ਕੀਤਾ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ, ਜਿਨ੍ਹਾਂ ਨੇ 16 ਦਸੰਬਰ ਨੂੰ ਕੈਪਟਨ ਸਰਕਾਰ ਦੇ9 ਮਹੀਨਿਆਂ ਪੂਰੇ ਹੋਣ ‘ਤੇ ਉਨ੍ਹਾਂ ਦੀ ਕਾਰਗੁਜਾਰੀ ‘ਤੇ ਪ੍ਰਸ਼ਨ ਚੁਕਿਆ ਸੀ।
ਸਾਂਪਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਲਟਾ ਉਨ੍ਹਾਂ ਦਾ ਬਿਆਨ ਕਿ ਉਨ੍ਹਾਂ ਨੇ 100 ਤੋਂ ਵਾਅਦੇ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ, ਗੁਮਰਾਹ ਕਰਨ ਵਾਲਾ ਹੈ ਅਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਝੂੱਠ ਦੀ ਪੰਡ ਹੈ।
ਸਾਂਪਲਾ ਨੇ ਕਿਹਾ ਕਿ ‘ਕੈਪਟਨ ਸਾਬ ਆਪ ਜੀ ਨੇ ਮੇਰੀ ਆਲੋਚਨਾ ਕਰ ਦਿੱਤੀ, ਸਿਆਸੀ ਤੌਰ ‘ਤੇ ਨਾਸਮਝ ਕਹਿ ਦਿੱਤਾ, ਜੱਦ ਤੁਸੀਂ ਫੈਸਲੇ ਲੈ ਰਹੇ ਸੀ ਉਦੋਂ ਮੈਂ ਸੋ ਰਿਹਾ ਸੀ, ਇਹ ਵੀ ਕਹਿ ਦਿੱਤਾ, ਪਰ ਤੁਸੀਂ ਕਿਹੜੇ 100 ਚੋਣ ਵਾਅਦੇ ਪੂਰੇ ਕੀਤੇ ਨੇ ਉਸਦੀ ਲਿਸਟ ਜਾਰੀ ਕਰਨ ਦੀ ਜਹਿਮਤ ਨਹੀਂ ਉਠਾਈ। ਕੈਪਟਨ ਸਾਬ ਗੱਲਾਂ ਅਤੇ ਪ੍ਰੈਸ ਬਿਆਨਾਂ ਦਾ ਕੜਾਹ ਬਨਾਉਣਾ ਬੰਦ ਕਰੋ ਤੇ ਸਿੱਧੇ ਤੌਰ ‘ਤੇ ਪੂਰੇ ਕੀਤੇ 100 ਚੋਣ ਵਾਅਦਿਆਂ ਦੀ ਲਿਸਟ ਜਾਰੀ ਕਰੋ।’
ਅੰਤ ਵਿਚ ਸਾਂਪਲਾ ਨੇ ਆਖਿਆ ਕਿ ‘ਕੈਪਟਨ ਸਾਬ ਵੋਟਰਾਂ ਨੂੰ ਗੁਮਰਾਹ ਮੈਂ ਨਹੀਂ ਕਰ ਰਿਹਾ, ਬਲਕਿ ਤੁਸੀਂ ਪੰਜਾਬ ਦੀ ਜਨਤਾ ਨੂੰ ਗਲਤ ਬਿਆਨੀ ਕਰਕੇ ਗੁਮਰਾਹ ਕਰ ਰਹੇ ਹੋਂ। ਸੋ ਮੈਂ ਨਹੀਂ ਰਿਹਾ, ਸੋ ਤੁਸੀਂ ਰਹੇ ਹੋ। ਕਿਉਂਕਿ ਜੇਕਰ ਤੁਸੀਂ ਜਾਗ ਰਹੇ ਹੁੰਦੇ ਤਾਂ ਤੁਹਾਨੂੰ ਯਾਦ ਹੁੰਦਾ ਕਿ ਤੁਸੀਂ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ 2 ਲੱਖ ਤੱਕ ਦਾ ਨਹੀਂ। ਸਮਾਜਿਕ ਸੁਰਖਿਆ ਪੈਂਸ਼ਨ 1500 ਰੁੱਪਏ ਪ੍ਰਤੀ ਮਹੀਨਾ ਕਰਨ ਦਾ ਵਾਅਦਾ ਕੀਤਾ ਸੀ, 750 ਨਹੀਂ। ਆਸ਼ੀਰਵਾਦ ਸਕੀਮ ਨੂੰ 51000 ਰੁੱਪਏ ਕਰਨ ਦਾ ਵਾਅਦਾ ਕੀਤਾ ਸੀ, 21000 ਨਹੀਂ।’
ਹੋਰ ਤਾਂ ਹੋਰ ਇਕ ਮਹੀਨੇ ‘ਚ ਨਸ਼ਾ ਖਤਮ ਕਰਨ ਦੇ ਤੁਹਾਡੇ ਚੋਣ ਵਾਅਦੇ ਨੂੰ ਪੂਰਾ ਕਰਨ ਦੇ ਦਾਵੇ ਨੂੰ ਕਾਂਗਰਸ ਦੇ ਹੀ ਅਮਰਗੜ ਤੋਂ ਐਮਐਲਏ ਸੁਰਜੀਤ ਧੀਮਾਨ ਇਹ ਕਹਿ ਕਿ ਝੁੱਠਲਾ ਰਹੇ ਹਨ ਕਿ ਪੰਜਾਬ ਵਿਚ ਕਾਂਗਰਸੀਆਂ ਦੀ ਸ਼ਹਿ ‘ਤੇ ਨਸ਼ਾ ਬਿਕ ਰਿਹਾ ਹੈ ਅਤੇ ਤੁਸੀਂ ਇਸ ਗੱਲ ‘ਤੇ ਚੁੱਪੀ ਵੱਟੀ ਹੋਈ ਹੈ।